ਜਦੋਂ ਔਰਤਾਂ ਡਿਪਰੈਸ਼ਨ ਦਾ ਸ਼ਿਕਾਰ ਹੁੰਦੀਆਂ ਨੇ


ਜਦੋਂ ਮੇਰਾ ਬੇਟਾ ਹੋਇਆ ਤਾਂ ਧੀ ਗੁਰਨੂਰ ਪੰਜਾਂ ਸਾਲਾਂ ਦੀ ਸੀ। ਦੋ ਬੱਚਿਆਂ ਦੀ ਜਿੰਮੇਵਾਰੀ ਉਪਰੋਂ ਘਰ ਦਾ ਸਾਰਾ ਕੰਮ ਇੱਕ ਤਰਾਂ ਨਾਲ ਜਿੰਦਗੀ 'ਚ ਤੂਫਾਨ ਜਿਹਾ ਆ ਗਿਆ। ਮੇਰੇ ਤੋਂ ਇਲਾਵਾ ਘਰ ਦਾ ਕੰਮ ਕਰਨ ਵਾਲਾ ਕੋਈ ਹੋਰ ਘਰ 'ਚ ਹੈ ਵੀ ਨਹੀਂ ਸੀ।

ਸਵੇਰੇ -ਸਵੇਰੇ ਧੀ ਨੇ ਸਕੂਲ ਜਾਣਾ, ਇਨ੍ਹਾਂ ਨੇ ਡਿਊਟੀ, ਜਿੰਦਗੀ ਦੀ ਰਫਤਾਰ ਮੈਟਰੋ ਟਰੇਨ ਤੋਂ ਵੀ ਜਿਆਦਾ ਤੇਜ ਹੋ ਜਾਂਦੀ। ਕਈ ਵਾਰ ਮੈਂ ਇਨ੍ਹਾਂ ਨੂੰ ਫੋਨ ਕਰਨਾ ਅੱਧਾ ਦਿਨ ਲੰਘਿਆਂ ਤੋਂ, ਵੀ ਮੈਨੂੰ ਹਲੇ ਸਵੇਰ ਤੋਂ ਕੁੱਝ ਖਾਣ ਦਾ ਵਕਤ ਵੀ ਨਹੀਂ ਮਿਲਿਆ। ਬਸ ਸਾਰਾ ਦਿਨ ਇਹ ਵੀ ਕਰ ਲਵਾਂ, ਉਹ ਵੀ ਕੰਮ ਰਹਿ ਗਿਆ, ਇਹੀ ਚੱਲਦਾ ਰਹਿਣਾਂ ਦਿਮਾਗ਼ ਵਿੱਚ । ਛੋਟੇ ਨਿਆਣੇ ਕਰਕੇ ਚੰਗੀ ਤਰਾਂ ਸੌਂ ਵੀ ਨਾ ਸਕਣਾ, ਦਿਨ 'ਚ ਵੀ ਅਰਾਮ ਨਾ ਮਿਲਣਾ । ਅਚਾਨਕ ਮੈਂ ਪੰਜ ਸਾਲ ਦੀ ਧੀ ਨੂੰ ਵੱਡੀ ਸਮਝਣ ਲੱਗ ਪਈ । ਸੋਚਦੀ ਰਹਿੰਦੀ ਇਹ ਸ਼ਰਾਰਤ ਨਾ ਕਰੇ, ਇੰਝ ਨਾ ਕਰੇ, ਉਂਝ ਨਾ ਕਰੇ ਪਰ ਹੈ ਤਾਂ ਉਹ ਵੀ ਬੱਚਾ ਹੀ ਸੀ । ਉਹਦੀ  ਨਿੱਕੀ ਜਿਹੀ ਜਿੱਦ ਤੇ ਵੀ ਗੁੱਸਾ ਆਉਂਦਾ ਮੈਨੂੰ। ਉਹ ਕਿਸੇ ਵੀ ਸ਼ੈਅ ਲਈ ਰੌਲਾ ਪਾਉਂਦੀ  ਤਾਂ ਗੁੱਸਾ ਚੜ੍ਹਨ  ਲੱਗ ਜਾਂਦਾ। ਫਿਰ ਮੈਂ ਹੌਲੀ ਹੌਲੀ ਆਪਣੇ ਆਪ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਇਹ ਸਭ ਕੁੱਝ ਕੁ ਸਮੇਂ ਦੀ ਕਠਿਨਾਈ ਏ। ਮੈਂ ਕਈ-ਕਈ ਦਿਨ ਕਿਸੇ ਭੈਣ ਭਰਾ ਇੱਥੋਂ ਤੱਕ ਕਿ ਆਪਣੀ ਮਾਂ ਨੂੰ ਵੀ ਫੋਨ ਨਾ ਕਰਦੀ। ਉਸਤੋਂ ਦੋ ਕੁ ਸਾਲ ਬਾਅਦ ਹੀ ਅਸੀਂ  ਨਵਾਂ ਘਰ ਬਣਾਉਣਾ ਸ਼ੁਰੂ ਕੀਤਾ,  ਲੱਕੜੀ ਵਾਲੇ ਮਿਸਤਰੀ ਕਿਸੇ ਹੋਰ ਸ਼ਹਿਰ ਤੋਂ ਸੈਣ, ਲੱਕੜ ਦਾ ਕੰਮ ਸੱਤ ਅੱਠ ਮਹੀਨਿਆਂ ਚ ਹੋਇਆ, ਉਨ੍ਹਾਂ ਦੀ ਰੋਟੀ ਦੀ ਜਿੰਮੇਵਾਰੀ ਹੋਰ ਪੈ ਗਈ। ਕੁੱਲ ਮਿਲਾਕੇ ਵਕਤ ਇਹੋ ਜਿਹਾ ਸੀ ਕਿ ਇਨ੍ਹਾਂ ਚਾਰ ਸਾਲ ਚ ਮੈਂ ਕਿਸੇ ਦੇ ਵਿਆਹ ਜਾਂ ਕਿਸੇ ਹੋਰ ਪਰੋਗਰਾਮ ਤੇ ਕਦੇ ਵੀ ਨਾ ਗਈ ਜਾਂ ਕਹਿ ਲਵਾਂ ਵਕਤ ਹੀ ਨਾ ਮਿਲਦਾ ਪਰ ਇਸ ਸਭ ਨੇ ਮੇਰੀ ਜ਼ਿੰਦਗੀ ਨੂੰ ਕਈ ਸਾਲ ਅਗਾਂਹ ਲਿਜਾਣ  ਕੇ ਸੁੱਟ ਦਿੱਤਾ। ਮਾਨਸਿਕ  ਤੌਰ ਤੇ ਮੈਂ ਹਮੇਸ਼ਾ ਇੱਕ ਦਬਾਅ 'ਚ ਰਹਿਣ ਲੱਗ ਪਈ। ਹਮੇਸ਼ਾ ਖਿਝੀ ਤੇ ਕਾਹਲ' ਚ ਰਹਿਣਾ।ਇਹ ਕੇਵਲ ਮੇਰੇ ਨਾਲ ਹੀ ਨ੍ਹੀ ਬਹੁਤ ਸਾਰੀਆਂ ਔਰਤਾਂ ਨਾਲ ਵਾਪਰਦਾ ਹੈ ਪਰ ਅਸੀਂ ਸ਼ਾਇਦ ਕਦੇ ਇਸ ਚੀਜ਼ ਨੂੰ ਧਿਆਨ  ਨਾਲ ਵੇਖਦੇ ਹੀ ਨਹੀਂ। ਜਦੋਂ ਔਰਤ ਇੱਕਲੀ ਹੁੰਦੀ ਏ ਕੋਈ ਮਦਦ ਕਰਨ ਵਾਲਾ ਨਾ ਹੋਵੇ ਤਾਂ ਉਹ ਇਹਨਾਂ ਹਾਲਾਤਾਂ ਚੋਂ ਅਕਸਰ ਲੰਘਦੀ ਏ । ਕਈ ਵਾਰ ਮਦਦ ਲਈ ਕੋਈ ਹੁੰਦਾ ਵੀ ਹੈ ਪਰ ਮਾਨਸਿਕ  ਤੌਰ ਵੀ  ਤੇ ਜਦੋਂ ਕੋਈ ਸਹਾਰਾ ਨਹੀਂ ਮਿਲਦਾ ਤਾਂ ਉਹ  ਅੰਦਰੋ ਖਾਲੀ ਜਿਹਾ ਮਹਿਸੂਸ ਕਰਨ ਲੱਗ ਜਾਂਦੀ ਏ । ਉਸ ਵਕਤ 'ਚ ਉਸਨੂੰ ਆਪਣਾ ਜੀਵਨ  ਸਾਥੀ ਵੀ ਸੱਸ ਵਰਗਾ ਲੱਗਣ ਲੱਗ ਜਾਂਦਾ , ਉਹ ਉਸਤੋਂ ਵੀ ਬਿਲਕੁਲ ਉਸ ਮਦਦ ਦੀ ਆਸ ਕਰਨ ਲੱਗ ਜਾਂਦੀ ਏ ਜਿਸ ਤਰੀਕੇ ਨਾਲ ਇੱਕ ਸੱਸ ਜਾਂ ਘਰ ਦੀ ਕਿਸੇ ਹੋਰ ਔਰਤ ਤੋਂ ਆਸ ਕਰਦੀ ਏ ਤੇ ਬਹੁਤ ਸਾਰੀਆਂ ਔਰਤਾਂ ਇਹੋ ਜਿਹੇ ਸਮੇਂ 'ਚ ਮਾਨਸਿਕ ਪਰੇਸ਼ਾਨੀ ਨਾਲ  ਜ਼ਹਿਨੀ ਤੌਰ ਤੇ ਬਿਮਾਰ ਹੋ ਜਾਂਦੀਆਂ ਨੇ, ਜਿਸਨੂੰ ਅਸੀਂ ਸਹਿਜੇ ਤੌਰ ਤੇ ਉਸਦੇ ਸੁਭਾਅ ਦਾ ਹਿੱਸਾ ਮੰਨਕੇ ਪਹਿਚਾਣ ਹੀ ਨਹੀਂ ਪਾਉਂਦੇ। ਇਹੋ ਜਿਹੇ ਸਮੇਂ ਤੇ ਔਰਤ ਖੁਦ ਆਪਣੇਂ ਹਾਲਾਤ ਨੂੰ ਬਿਆਨ ਨਹੀਂ ਕਰ ਪਾਉਂਦੀ । ਜਿਸ ਕਾਰਨ ਪਤੀ - ਪਤਨੀ ਚ ਮਾਮੂਲੀ ਤਕਰਾਰ ਤੋਂ ਲੈਕੇ ਅਖੀਰ ਗੰਭੀਰ ਮਨ-ਮੁਟਾਵ ਰਹਿਣ ਲੱਗਦਾ ਹੈ ਕਈ ਵਾਰ । ਅੱਗੇ ਜਾਕੇ ਇਸਦੇ ਨਤੀਜੇ ਭਿਆਨਕ ਹੁੰਦੇ ਨੇਂ ਤੇ ਉਮੀਦਾਂ ਤੋਂ ਵੀ ਪਾਰ। ਘਰ ਦੀਆਂ ਜਿੰਮੇਵਾਰੀਆਂ ਨਿਭਾਉਂਦਿਆਂ, ਨਿਆਣਿਆਂ ਨੂੰ ਪਾਲਦਿਆਂ ਤੇ ਅਕਸਰ ਕੰਮਕਾਰ 'ਚ ਰੁੱਝੀਆਂ ਔਰਤਾਂ ਕਈ ਵਾਰ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੀਆਂ ਨੇ। ਉਹਨਾਂ ਦਾ ਆਪਣੇ ਤੇ ਧਿਆਨ ਨਹੀਂ ਰਹਿੰਦਾ। ਇਹੋ ਜਿਹੇ ਅਕਸਰ ਔਰਤਾਂ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਵੀ ਗੁਰੇਜ਼ ਕਰਨ ਲੱਗਦੀਆਂ ਨੇ। ਵਾਲਾਂ ਨੂੰ ਸਾਰਾ ਦਿਨ ਕੰਘੀ ਨ੍ਹੀ ਕਰਦੀਆਂ।ਕੁੜੀ ਤੋਂ ਇੱਕ ਮਾਂ ਬਣਨ ਦੌਰਾਨ ਆਏ ਸਰੀਰਿਕ  ਬਦਲਾਅ ਵੀ  ਉਹਨਾਂ ਅੰਦਰੋ-ਅੰਦਰੀ ਪਰੇਸ਼ਾਨ ਕਰ ਲੱਗ ਜਾਂਦੇ ਨੇ। ਬਹੁਤੇ ਥਾਵਾਂ ਤੇ ਤਾਂ ਕਈ ਵਾਰ ਔਰਤਾਂ ਅਕਸਰ ਹੀ ਘਰਾਂ ਚ ਇਹੋ ਜਿਹੇ  ਮਾਨਸਿਕ ਅੱਤਿਆਚਾਰ ਦਾ ਸ਼ਿਕਾਰ ਹੁੰਦੀਆਂ ਨੇਂ ਕਿ ਜੇ ਉਹ ਆਪਣੇ ਜੀਵਨ ਸਾਥੀ ਨਾਲ ਇਨਾਂ ਗੱਲਾਂ ਨੂੰ ਸਾਂਝੀਆਂ ਕਰਕੇ ਆਪਣਾ ਮਨ ਹਲਕਾ ਕਰਨਾ ਚਾਹੁੰਦੀਆਂ ਨੇ ਤਾਂ ਆਦਤਾਨਾ ਮਰਦ ਇਸਨੂੰ ਸੁਣਨਾ ਪਸੰਦ ਨਹੀਂ ਕਰਦੇ । ਚੰਗਾ ਹੁੰਦਾ ਜੇ ਉਨ੍ਹਾਂ ਗੱਲਾਂ ਨੂੰ ਧਿਆਨ ਨਾਲ ਸੁਣ ਉਸਨੂੰ ਪਿਆਰ ਤੇ  ਚੰਗੀ ਸਲਾਹ ਦਿੱਤੀ  ਜਾਵੇ ।  ਘਰ ਦੇ ਨਿੱਕੇ ਮੋਟੇ ਕੰਮਾਂ ਚ ਸਾਥ ਭਾਵੇਂ ਨਾ ਦਿਓ ਪਰ ਮਾਨਸਿਕ ਤੌਰ ਤੇ ਉਸਨੂੰ ਤੁਹਾਡੇ ਨਾਲ ਗੱਲ ਕਰਕੇ ਸਕੂਨ ਮਹਿਸੂਸ ਹੋਵੇ ਇਹੋ ਜਿਹੇ ਮਿਜਾਜ ਤੁਹਾਨੂੰ ਕਰਨੇ ਪੈਣੇ ਨੇ, ਖਾਸ ਕਰਕੇ ਉਦੋਂ  ਜਦੋਂ ਔਰਤ ਬੱਚੇ ਨੂੰ  ਕੁੱਝ  ਸਮਾਂ ਪਹਿਲਾਂ ਈ ਜਨਮ ਦਿੱਤਾ  ਹੋਵੇ ,ਕਿਓਂਕਿ ਨਿੱਕੇ ਪਰਿਵਾਰਾਂ ਚ ਜੀਆਂ ਦੀ ਘਾਟ  ਕਾਰਨ ਅਕਸਰ ਅਸੀਂ ਬਹੁਤ ਸਾਰਾ ਇਹੋ ਜਿਹਾ ਕੁੱਝ ਮਨ ਚ ਸੰਭਾਲ ਲੈਂਦੇ ਹਾਂ ਜਿਹਨੂੰ ਜੇ ਕਿਸੇ ਨਾਲ ਫਰੋਲ ਲਈਏ ਤਾਂ ਮਨ ਹਲਕਾ ਹੋ ਜਾਂਦਾ ਏ । ਸਭ ਤੋਂ ਜਰੂਰੀ ਔਰਤਾਂ ਨੂੰ ਵਿਟਾਮਿਨ ਡੀ ਤੇ ਕੈਲਸ਼ੀਅਮ ਅਕਸਰ  ਤੀਹ ਸਾਲ ਦੀ ਉਮਰ ਤੋਂ ਬਾਅਦ ਅਕਸਰ ਲੈਂਦੇ ਰਹਿਣਾ ਚਾਹੀਦਾ ਏ, ਉਦਾਸ ਰਹਿਣ ਦੀ ਆਦਤ , ਭੁੱਲ ਜਾਣ ਦੀ ਆਦਤ, ਥਕਾਵਟ ਤੇ ਆਲਸ  ਇਸਦੀ ਕਮੀ ਦੀ ਪਹਿਲੀ ਪਹਿਚਾਣ ਏ ।  ਬੱਚਿਆਂ ਨਾਲ ਕੁੱਝ ਵਕਤ ਖੇਡਣਾ ਜਾਂ ਗੱਲਾਂ ਕਰਨੀਆਂ ਜਵਾਨ ਮਹਿਸੂਸ ਕਰਾਉਂਦਾ ਏ । ਤੁਹਾਨੂੰ ਗਾਉਣ ਜਾਂ ਹਲਕੇ ਫੁਲਕਾ  ਨੱਚਣ  ਦੀ ਆਦਤ ਹੋਣੀ ਚਾਹੀਦੀ ਏ , ਇਹ ਮਾਨਸਿਕ ਤਣਾਅ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਏ ।

ਬਾਕੀ ਰਹਿੰਦੀ ਗੱਲ ਤੇਜ ਵਕਤ ਚ ਦੌੜਨ ਦੀ ਬਜਾਏ ਆਪਣਿਆਂ ਨੂੰ ਨਾਲ ਲੈਕੇ ਉਹਨਾਂ ਦੀ ਹਰ ਤਕਲੀਫ਼ ਸਮਝ ,ਔਰਤ ਤੇ ਮਰਦ ਦੀ ਆਕੜ ਛੱਡ ਹਰ ਪੈੜ ਨੂੰ ਇੱਕਠੀ ਪੁੱਟਣਾ ਹੀ ਸਮਝਦਾਰੀ ਏ। ਉਹਨੂੰ ਇੰਨਾ ਕੁ ਕਹਿਣਾ  ਹੀ ਬਹੁਤ ਹੁੰਦਾ, " ਕੋਈ ਵੀ ਪਲ ਹੋਵੇ ਮੈਂ ਤੇਰੇ ਨਾਲ ਹਾਂ, ਦੁੱਖ ਹੋਵੇ ਜਾਂ ਸੁੱਖ ਕਦੇ ਘਬਰਾਈਂ ਨਾ। ਬਸ ਇੰਨਾਂ ਕਹਿਣ ਨਾਲ ਹੀ ਹਰ ਉਲਝਣ ਸੁਲਝ ਜਾਂਦੀ ਏ ਕਈ ਵਾਰ । ਸ਼ਾਇਦ ਭਵਿੱਖ ਚ ਬਹੁਤ ਵੱਡੀਆਂ ਸਮੱਸਿਆਵਾਂ ਨੂੰ ਜ਼ਿੰਦਗੀ  ਤੋਂ ਦੂਰ ਰੱਖਿਆ ਜਾ ਸਕਦਾ।

Health & Wellness
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ

ਦੂਜੀ ਲਹਿਰ ਦਾ ਆਖ ਕੇ, ਭਾਰਤ ਦੇ ਅੰਦਰ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਤਾਲਾਬੰਦੀ ਲਗਾਉਣ ਦੀ...

By ਗੁਰਪ੍ਰੀਤ ਸਿੰਘ
May 6, 2021
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ
in History
History of Sikhs in Australia

Most of us think that Sikh or South Asian migration to Australia is a recent phenomenon, spanning just the past few deca...

By Manpreet Kaur
May 6, 2021
History of Sikhs in Australia