ਭਾਜਪਾ ਦੀ ਚਾਰ ਸੂਬਿਆਂ 'ਚ ਹਾਰ: ਲੋਕ ਨਫ਼ਰਤੀ 'ਭਾਸ਼ਣਾਂ' ਨੂੰ ਨਕਾਰ ਗਏ! 


ਬੀਤੇ ਦਿਨ ਪੱਛਮੀ ਬੰਗਾਲ, ਅਸਾਮ, ਕੇਰਲ, ਪੁਡੂਚੇਰੀ ਅਤੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ। ਇਨ੍ਹਾਂ ਚੋਣਾਂ ਦੇ ਵਿੱਚ ਜਿਹੜੇ ਨਤੀਜੇ ਸਾਹਮਣੇ ਆਏ, ਉਹਦੇ ਤੋਂ ਇੱਕ ਗੱਲ ਤਾਂ ਸਾਫ਼ ਹੋ ਗਈ ਕਿ ਲੋਕ ਨਫ਼ਰਤੀ ਭਾਸ਼ਣਾਂ ਨੂੰ ਨਕਾਰਦੇ ਹਨ ਅਤੇ ਲੋਕ ਹਿੱਤ ਗੱਲਾਂ ਨੂੰ ਗਲੇ ਲਗਾਉਂਦੇ ਹਨ। ਬੰਗਾਲ ਸਮੇਤ ਪੰਜ ਸੂਬਿਆਂ ਦੇ ਸਾਹਮਣੇ ਆਏ ਚੋਣ ਨਤੀਜੇ ਵਿੱਚ ਭਾਜਪਾ ਸਿਰਫ਼ ਅਸਾਮ ਵਿੱਚ ਹੀ ਜਿੱਤ ਸਕੀ, ਜਦੋਂਕਿ ਬੰਗਾਲ, ਕੇਰਲ, ਪੁਡੂਚੇਰੀ, ਤਾਮਿਲਨਾਡੂ ਵਿੱਚ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।

ਬੰਗਾਲ ਦੇ ਵਿੱਚ ਮਮਤਾ ਨੂੰ ਮਿਲਿਆ ਭਾਰੀ ਬਹੁਮਤ ਕਿਸਾਨਾਂ ਦੇ ਕਾਰਨ ਮਿਲਿਆ ਹੈ, ਇਸ ਦਾ ਖ਼ੁਲਾਸਾ ਟੀਐਮਸੀ ਦੇ ਇੱਕ ਨੇਤਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਮੇਤ ਭਾਰਤ ਦੀ ਸਮੂਹ ਜਨਤਾ ਭਾਜਪਾ ਤੋਂ ਤੰਗ ਆਈ ਪਈ ਹੈ। ਇਸੇ ਲਈ ਭਾਰਤ ਦੇ ਅੰਦਰ ਲਗਾਤਾਰ ਭਾਜਪਾ ਦਾ ਵਿਰੋਧ ਹੋ ਰਿਹਾ ਹੈ ਅਤੇ ਬੰਗਾਲ ਵਿੱਚ ਜਿੱਤੀ ਮਮਤਾ ਦਾ ਸਾਰਾ ਸਿਹਰਾ ਕਿਸਾਨਾਂ ਤੋਂ ਇਲਾਵਾ ਬੰਗਾਲ ਦੀ ਜਨਤਾ ਨੂੰ ਜਾਂਦਾ ਹੈ, ਜੋ ਸੱਚ ਦੇ ਨਾਲ ਖੜ੍ਹੇ। 

ਜਾਣਕਾਰੀ ਦੇ ਮੁਤਾਬਿਕ, ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਬੰਗਾਲ ਚੋਣਾਂ ਵਿੱਚ ਭਾਜਪਾ ਦੀ ਹਾਰ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦਾ ਬਿਆਨ ਸਾਹਮਣੇ ਆਇਆ ਹੈ। ਆਪਣੇ ਬਿਆਨ ਵਿੱਚ ਰਾਕੇਸ਼ ਟਿਕੈਤ ਨੇ ਸਭ ਤੋਂ ਪਹਿਲਾਂ ਤਾਂ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਅਪੀਲ ਕੀਤੀ ਹੈ ਅਤੇ ਨਾਲ ਹੀ ਟਵੀਟ ਕਰਦੇ ਹੋਏ ਲਿਖਿਆ, 'ਜਦੋਂ ਸੱਤਾ ਹੰਕਾਰੀ, ਪੂੰਜੀਪਤੀਆਂ ਦੀ ਵਫ਼ਾਦਾਰ ਹੋ ਜਾਵੇ ਤਾਂ ਜਨਤਾ ਕੋਲ ਵੋਟ ਦੀ ਚੋਟ ਦੀ ਤਾਕਤ ਹੀ ਸੱਤਾ ਨੂੰ ਸਬਕ ਸਿਖਾਉਂਦੀ ਹੈ।' ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਬੰਗਾਲ ਦੇ ਸਨਮਾਨਿਤ ਵੋਟਰਾਂ ਦਾ ਆਭਾਰ। ਮਮਤਾ ਜੀ ਨੂੰ ਜਿੱਤ ਦੀ ਹਾਰਦਿਕ ਵਧਾਈ।

ਖ਼ਬਰਾਂ ਦੀ ਮੰਨੀਏ ਤਾਂ, ਟਿਕੈਤ ਨੇ ਇੱਕ ਹੋਰ ਟਵੀਟ ਕਰ ਕੇ ਲਿਖਿਆ ਚੋਣ ਨਤੀਜੇ ਕਿਸਾਨਾਂ ਦੀ ਨੈਤਿਕ ਜਿੱਤ ਹਨ। ਭਾਰਤ ਸਰਕਾਰ ਤਿੰਨੋਂ ਖੇਤੀ ਕਾਨੂੰਨ ਰੱਦ ਕਰੇ, ਨਹੀਂ ਤਾਂ ਸੰਘਰਸ਼ ਹੋਰ ਤੇਜ਼ ਹੋਵੇਗਾ। ਦੱਸਣਯੋਗ ਹੈ ਕਿ ਟਿਕੈਤ ਨੇ ਪਹਿਲਾਂ ਹੀ ਕਿਸਾਨ ਅੰਦੋਲਨ ਨੂੰ ਲੈ ਕੇ ਰੁਖ਼ ਸਪੱਸ਼ਟ ਕੀਤਾ ਸੀ। ਉਨ੍ਹਾਂ ਕਿਹਾ ਸੀ,'ਇਹ ਲੜਾਈ ਲੰਬੀ ਚੱਲੇਗੀ, ਪਰ ਕਿੰਨੇ ਮਹੀਨੇ ਚੱਲੇਗੀ, ਕੋਈ ਨਹੀਂ ਜਾਣਦਾ। 

ਵੈਸੇ, ਵੇਖਿਆ ਜਾਵੇ ਤਾਂ ਪੱਛਮੀ ਬੰਗਾਲ, ਕੇਰਲ, ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਮੁਕੰਮਲ ਤੌਰ 'ਤੇ 'ਭਾਜਪਾ ਦਾ ਕਮਲ' ਮੁਰਝਾ ਗਿਆ ਹੈ, ਜਦੋਂਕਿ ਇਸ ਦੇ ਵਿਰੋਧ ਵਿੱਚ ਚੋਣਾਂ ਲੜ੍ਹ ਰਹੀਆਂ ਪਾਰਟੀਆਂ ਨੂੰ ਭਾਰੀ ਬਹੁਮਤ ਮਿਲਿਆ ਹੈ। ਹੁਣ ਸਵਾਲ ਇਹ ਹੈ ਕਿ ਕਮਲ ਪੂਰੇ ਮੁਲਕ ਵਿੱਚ ਆਗਾਮੀ ਸਮੇਂ ਦੇ ਦੌਰਾਨ ਵੀ ਮੁਰਝਾ ਜਾਵੇਗਾ? ਇਸ ਸਵਾਲ ਦਾ ਜਵਾਬ ਅਸੀਂ ਕਈ ਸਿਆਸੀ ਮਾਹਿਰਾਂ ਕੋਲੋਂ ਲੈਣਾ ਚਾਹਿਆ ਤਾਂ, ਜਵਾਬ ਇਹ ਮਿਲਿਆ ਕਿ ਲੋਕ ਹੁਣ ਜਾਗਰੂਕ ਹੁੰਦੇ ਜਾ ਰਹੇ ਨੇ।

ਲੜ੍ਹਾਈ ਇਕੱਲੀ ਭਾਜਪਾ ਦੇ ਨਾਲ ਨਹੀਂ, ਬਲਕਿ ਇਸ ਦੇ ਫ਼ਿਰਕੂ ਧੜੇ ਨਾਲ ਵੀ ਹੈ, ਜੋ ਧਰਮ ਦੇ ਨਾਂਅ 'ਤੇ ਸਮਾਜ ਨੂੰ ਤੋੜਨ 'ਤੇ ਜ਼ੋਰ ਦੇ ਰਹੀ ਹੈ। ਦਰਅਸਲ, ਪੱਛਮੀ ਬੰਗਾਲ ਵਿੱਚ, ਮਮਤਾ ਬੈਨਰਜੀ ਦੀ ਅਗਵਾਈ ਵਿੱਚ ਤ੍ਰਿਣਮੂਲ ਕਾਂਗਰਸ ਨੇ ਵੱਡੀ ਜਿੱਤ ਦਰਜ ਕੀਤੀ। ਤ੍ਰਿਣਮੂਲ ਦੀ ਇਸ ਜਿੱਤ ਦੇ ਤੂਫ਼ਾਨ ਵਿੱਚ, ਭਾਰਤੀ ਜਨਤਾ ਪਾਰਟੀ ਦੇ ਬਹੁਤ ਸਾਰੇ ਸਟਾਰ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਵਿੱਚ ਕੇਂਦਰੀ ਮੰਤਰੀ ਬਾਬੂਲ ਸੁਪ੍ਰੀਯੋ, ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਸਣੇ ਕਈ ਫ਼ਿਲਮੀ ਸਿਤਾਰੇ ਸ਼ਾਮਲ ਹਨ, ਜੋ ਇਸ ਤੂਫ਼ਾਨ ਵਿੱਚ ਆਪਣੇ ਆਪ ਨੂੰ ਸੰਭਾਲ ਨਹੀਂ ਸਕੇ। ਸਭ ਤੋਂ ਵੱਡੀ ਹਾਰ ਬਾਬਲ ਸੁਪਰਿਓ ਦੀ ਹੋਈ ਹੈ। 

ਕੋਲਕਾਤਾ ਦੀ ਟੌਲੀਗੰਜ ਸੀਟ ਤੋਂ ਟੀਐਮਸੀ ਉਮੀਦਵਾਰ ਅਰੂਪ ਵਿਸ਼ਵਾਸ ਦੇ ਮੁਕਾਬਲੇ ਸੁਪਰਿਯੋ ਨੂੰ 50,000 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਹੁਗਲੀ ਤੋਂ ਸੰਸਦ ਮੈਂਬਰ ਅਤੇ ਸਾਬਕਾ ਅਦਾਕਾਰਾ ਲਾਕੇਟ ਚੈਟਰਜੀ ਨੂੰ ਆਪਣੇ ਹੀ ਸੰਸਦੀ ਖੇਤਰ ਅਧੀਨ ਚੁੰਚੁਡਾ ਸੀਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਚੈਟਰਜੀ ਨੂੰ ਟੀਐਮਸੀ ਉਮੀਦਵਾਰ ਨੇ 18 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਹੁੱਗਲੀ ਦੀ ਤਾਰਕੇਸਵਰ ਸੀਟ ਤੋਂ ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਸਵਪਨ ਦਾਸ ਗੁਪਤਾ 7000 ਵੋਟਾਂ ਨਾਲ ਹਾਰ ਗਏ।

ਜਿਨ੍ਹਾਂ ਸੰਸਦ ਮੈਂਬਰਾਂ ਨੂੰ ਭਾਜਪਾ ਨੇ ਟਿਕਟ ਦਿੱਤੀ ਸੀ, ਉਨ੍ਹਾਂ ਵਿੱਚੋਂ ਸਿਰਫ਼ ਸਾਂਸਦ ਜਗਨਨਾਥ ਸਰਕਾਰ ਹੀ ਸਾਂਤੀਪੁਰ ਸੀਟ ਤੋਂ ਜਿੱਤ ਪ੍ਰਾਪਤ ਕਰ ਸਕੀ ਹੈ। ਸਾਬਕਾ ਭਾਰਤੀ ਕ੍ਰਿਕਟਰ ਅਸ਼ੋਕ ਡਿੰਡਾ ਵੀ ਪੂਰਬੀ ਮੇਦਿਨੀਪੁਰ ਦੀ ਮੋਯਾਨਾ ਸੀਟ ਤੋਂ ਭਾਜਪਾ ਦੀ ਟਿਕਟ 'ਤੇ 9000 ਤੋਂ ਵਧੇਰੇ ਵੋਟਾਂ ਨਾਲ ਹਾਰ ਗਏ ਹਨ। ਕੋਲਕਾਤਾ ਦੀ ਰਸਬਿਹਾਰੀ ਸੀਟ 'ਤੇ ਭਾਜਪਾ ਦੀ ਟਿਕਟ 'ਤੇ ਖੜ੍ਹੇ ਸਾਬਕਾ ਸੈਨਾ ਦੇ ਡਿਪਟੀ ਚੀਫ਼ ਲੈਫ਼ਟੀਨੈਂਟ ਜਨਰਲ ਸੁਬਰਤ ਸਾਹਾ (ਸੇਵਾ ਮੁਕਤ) ਵੀ 21000 ਤੋਂ ਵਧੇਰੇ ਵੋਟਾਂ ਨਾਲ ਹਾਰ ਗਏ।

ਇਸਦੇ ਨਾਲ ਹੀ ਟੀਐਮਸੀ ਦੀ ਪਾਰਥ ਚੈਟਰਜੀ ਨੇ ਬਹਿਲਾ ਪੱਛਮੀ ਸੀਟ ਤੋਂ ਅਭਿਨੇਤਰੀ ਸਰਵੰਤੀ ਚੈਟਰਜੀ ਨੂੰ 41,608 ਵੋਟਾਂ ਨਾਲ ਹਰਾਇਆ। ਅਦਾਕਾਰਾ ਪਾਇਲ ਸਰਕਾਰ ਵੀ ਬਹਿਲਾ ਪੂਰਬੀ ਸੀਟ ਤੋਂ ਰਤਨਾਂ ਚੈਟਰਜੀ ਤੋਂ ਹਾਰ ਗਈ। ਅਦਾਕਾਰ ਰੁਦਰਨੀਲ ਵੀ 28000 ਤੋਂ ਵੱਧ ਵੋਟਾਂ ਨਾਲ ਹਾਰ ਗਿਆ। ਦੱਸਣਾ ਬਣਦਾ ਹੈ, ਕਿ ਬੰਗਾਲ ਚੋਣਾਂ ਮਮਤਾ ਦੇ ਜਿੱਤਣ ਦਾ ਸਭ ਤੋਂ ਵੱਡਾ ਕਾਰਨ ਕਿਸਾਨਾਂ ਦਾ ਅੰਦੋਲਨ ਵੀ ਰਿਹਾ ਹੈ, ਜੋ ਲਗਾਤਾਰ ਦਿੱਲੀ ਦੀਆਂ ਸਰਹੱਦਾਂ 'ਤੇ ਪਿਛਲੇ ਸਵਾ 5 ਮਹੀਨਿਆਂ ਤੋਂ ਜਾਰੀ ਹੈ।

ਕਿਸਾਨਾਂ ਦਾ ਮੁੱਖ ਏਜੰਡਾ ਭਾਜਪਾ ਨੂੰ ਦੇਸ਼ ਦੀ ਸੱਤਾ ਵਿੱਚੋਂ ਬਾਹਰ ਕਰਕੇ, ਲੋਕ ਹਿੱਤ ਸਰਕਾਰ ਦੇਸ਼ ਦੇ ਅੰਦਰ ਬਣਾਉਣਾ ਹੈ। ਵੈਸੇ, ਕਿਸਾਨਾਂ ਦੀਆਂ ਜੋ ਮੰਗਾਂ ਹਨ, ਉਹਦੇ ਵੱਲ ਭਾਜਪਾ ਧਿਆਨ ਨਹੀਂ ਦੇ ਰਹੀ, ਜਿਸ ਦੇ ਕਾਰਨ ਕਿਸਾਨਾਂ ਵਿੱਚ ਭਾਰੀ ਰੋਹ ਵੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਨੇ ਬੰਗਾਲ ਚੋਣਾਂ ਦੇ ਦੌਰਾਨ ਜ਼ਬਰਦਸਤ ਪ੍ਰਦਰਸ਼ਨ ਭਾਰਤੀ ਜਨਤਾ ਪਾਰਟੀ ਦੇ ਖ਼ਿਲਾਫ਼ ਕਰਦਿਆਂ ਹੋਇਆ ਲੋਕਾਂ ਨੂੰ ਅਪੀਲ ਕੀਤੀ ਸੀ ਕਿ, ਉਹ ਭਾਜਪਾ ਨੂੰ ਛੱਡ ਕੇ ਬਾਕੀ ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾ ਦੇਣ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਕਿਸਾਨਾਂ ਦੀ ਗੱਲ ਮੰਨ ਕੇ ਬੰਗਾਲੀਆਂ ਨੇ ਫਿਰ ਤੋਂ ਮਮਤਾ ਨੂੰ ਸੱਤਾ ਵਿੱਚ ਲਿਆ ਕੇ, ਸੱਚ ਦੇ ਨਾਲ ਖੜ੍ਹਨ ਦਾ ਫ਼ੈਸਲਾ ਕੀਤਾ ਅਤੇ ਨਫ਼ਰਤੀ ਭਾਸ਼ਣਾਂ ਨੂੰ ਤਿਆਗਿਆ ਹੈ।

Current Affairs Politics
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ

ਦੂਜੀ ਲਹਿਰ ਦਾ ਆਖ ਕੇ, ਭਾਰਤ ਦੇ ਅੰਦਰ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਤਾਲਾਬੰਦੀ ਲਗਾਉਣ ਦੀ...

By ਗੁਰਪ੍ਰੀਤ ਸਿੰਘ
May 6, 2021
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ
ਸੱਚ ਬੋਲਿਆਂ ਭਾਂਬੜ ਮੱਚਦਾ...!

ਹੁਣ ਦਿੱਲੀ ਦੇ ਵਿੱਚ ਕਿਸਾਨ ਬੈਠੇ ਹਨ.. ਪਰ ਉਹ ਤੇ ਜ਼ਮੀਨਾਂ ਲਈ ਬੈਠੇ ਹਨ...ਤੁਹਾਡੇ ਕੋਲ ਗਵਾਉਣ ਲਈ ਜ਼ਮੀਰ ਤੋਂ ਬਿਨਾਂ ਕੀ ਹੈ... ਤੁਹਾਡੀ ਤੇ ਜ...

May 6, 2021
ਸੱਚ ਬੋਲਿਆਂ ਭਾਂਬੜ ਮੱਚਦਾ...!