ਬੁੱਧ ਚਿੰਤਨ: ਕੱਲਕੱਤਿਓਂ ਪੱਖੀ ਲਿਆਦੇ ਵੇ...!


ਨਾ ਗੱਲ ਕੱਲਕੱਤੇ ਦੀ ਐ ਤੇ ਨਾ ਈ ਦਿੱਲੀ ਦੀ। ਗੱਲ ਤਾਂ ਐਨੀ ਐ ਕਿ ਜੀਹਨੂੰ ਪੰਜਾਬੀ ਦੀ ਪੈਂਤੀ ਨਾ ਆਉਂਦੀ ਹੋਵੇ ਤੇ ਭਾੜੇ 'ਤੇ ਗੀਤ-ਗ਼ਜ਼ਲਾਂ  ਲਿਖਵਾਉਂਦਾ ਹੋਵੇ ... ਉਹ ਜਦੋਂ ਉਸਤਾਦ ਬਣ ਜਾਵੇ ਤੇ ਲੈਕਚਰਾਰ...ਪ੍ਰੋਫੈਸਰ ਕਹਾਉਂਦਾ ਹੋਵੇ... ਫੇਰ! ਫੇਰ ਗੁਰਦਾਸ ਤਾਂ ਕਹੂਗਾ ਈ ਨਾ ਬਈ "ਕੀ ਬਣੂ ਦੁਨੀਆ ਦਾ... ਮੋਦੀ ਤੇ ਕਰੋਨਾ ਜਾਣੇ...ਹਾਏ..ਹਾਏ!"

ਬਹੁਤੇ ਵਿਦਵਾਨਾਂ ਨੂੰ ਇਹ ਨੀਂ ਪਤਾ ਕੇ ਲੈਕਚਰਾਰ ਤੇ ਪ੍ਰੋਫੈਸਰ ਵਿੱਚ ਕੀ ਫਰਕ ਹੁੰਦੈ? ਕਈ 'ਤੇ ਰੀਡਰ ਨੀਂ ਬਣਦੇ ਤੇ ਪ੍ਰੋਫੈਸਰ ਕਿੱਥੋਂ ਬਣ ਜਾਣਗੇ। ਪ੍ਰੋਫੈਸਰ ਇਕ ਡਿਗਰੀ ਐ, ਇਹ ਬਹੁਤ ਘੱਟ ਦੇ ਨਸੀਬ ਹੁੰਦੀ ਹੈ। ਪਰ ਇਥੇ ਤੇ ਸਕੂਲ ਮਾਸਟਰ ਵੀ ਆਪਣੇ ਆਪ ਨੂੰ ਪ੍ਰੋਫੈਸਰ ਲਿਖਦੇ ਹਨ। ਹੁਣ ਤੇ 'ਮੁੱਲ ਦੀ ਤੀਵੀਂ' ਦੇ ਵਾਂਗੂੰ  ਕੱਲਕੱਤਿਓਂ ਡਿਗਰੀ ਲਿਆ ਕੇ ਕਈ ਆਪਣੇ ਨਾਮ ਨਾਲ ਡਾਕਟਰ ਲਿਖਣ ਲੱਗ ਪਏ ਹਨ...!

ਉਸ ਵੇਲੇ ਸਿੱਖਿਆ ਵਿਭਾਗ ਵਿੱਚ "ਤੋਤਾ ਮਾਰਕਾ" ਉਸਤਾਦਾਂ ਦੀ ਭਰਤੀ ਹੋਣੀ ਸੀ। ਸਰਕਾਰ ਨੇ ਕੋਰਟ ਕੇਸ ਤੋਂ ਬਚਣ ਲਈ ਟੈਟ ਦਾ ਟੈਸਟ ਰੱਖ ਲਿਆ। ਡੇਢ ਲੱਖ ਤੋਂ ਵੱਧ ਨੇ ਪੇਪਰ ਦਿੱਤਾ। ਇਹ ਟੈਸਟ ਦੇਣ ਵਾਲੇ ਬੀਐੱਡ, ਐਮ.ਐਡ., ਐਮ.ਫਿਲ., ਪੀਐਚ.ਡੀ. ਤੇ ਪਤਾ ਨਹੀਂ ਕਿਹੜੀ ਕਿਹੜੀ ਡਿਗਰੀਆਂ ਵਾਲੇ ਸ਼ਾਮਲ ਸਨ। ਅਠਾਸੀ ਸੌ ਅਠੱਨਵੇਂ ਰੱਖਣੇ ਸਨ। ਪਰ ਪਾਸ ਚਾਰ ਹਜ਼ਾਰ ਹੋਏ। ਬਾਕੀ "ਤੋਤੇ ਦੀ ਠੁੰਗ" ਦਾ ਕਮਾਲ ਹੋ ਗਿਆ। ਇਨ੍ਹਾਂ ਵਿਚੋਂ ਅੱਧਿਆਂ ਦੀਆਂ ਡਿਗਰੀਆਂ ਫੇਕ ਯੂਨੀਵਰਸਿਟੀਆਂ ਦੀਆਂ ਸਨ। ਹੁਣ ਦੱਸੋ ਬੂਟਾ ਗਾਲ ਨੀ ਕੱਢੂ.... ਕੀ ਕੱਢੂ ..?

ਏਹੀ ਹਾਲ ਸਟਾਫ ਨਰਸਾਂ ਦਾ ਹੋਇਆ। ਉਨ੍ਹਾਂ ਦਾ ਟੈਸਟ ਹੋਇਆ। ਉਹ ਵੀ ਬਾਜੀ ਮਾਰਗੀਆਂ। 6500 ਨੇ ਟੈਸਟ ਦਿੱਤਾ ਤੇ ਵਿਚੋਂ ਚਾਲੀ ਪਾਸ ਹੋਈਆਂ। ਇਕ ਸੌ ਚਤਾਲੀ ਭਰਤੀ ਕੀਤੀਆਂ। ਇਥੇ ਸਿਹਤ ਮੰਤਰੀ ਨੇ ਟੀਕਾ ਲਾ ਦਿੱਤਾ ਜਿਹੜਾ ਕਦੇ ਪੀਪੀਐਸ ਵਾਲਾ ਸਿੱਧੂ ਲਾ ਗਿਆ ਸੀ... ਉਸ ਕੇਸ ਦਾ ਕੀ ਬਣਿਆ?
ਹੁਣ ਕੱਲਕੱਤੇ ਵਾਲੀਆਂ ਪੱਖੀਆਂ ਦੀ ਕਰਦੇ ਆਂ। ਉਥੋਂ ਵੀ ਕੁੱਝ ਡਾਕਟਰੇਟ ਦੀ ਡਿਗਰੀਆਂ ਲੈ ਆਏ ਹਨ, ਉਹ ਹੁਣ ਆਪਣੇ ਨਾਂ ਨਾਲ ਗੋਤ ਭਾਵੇਂ ਨਾ ਲਿਖਣ ਪਰ ਨਾਮ ਅੱਗੇ ਡਾਕਟਰ ਜ਼ਰੂਰ ਲਿਖਦੇ ਹਨ।
ਰਣਜੀਤ ਕੌਰ ਗਾਉਂਦੀ ਹੈ ਕਿ- 
ਕੱਲਕੱਤਿਓ ਪੱਖੀ ਲਿਆਦੇ ਵੇ....
ਝਲੂੰਗੀ ਸਾਰੀ ਰਾਤ।
ਹੁਣ ਬਹੁਤੇ 'ਚੰਗੇ' ਕੰਮ ਰਾਤ ਨੂੰ ਹੀ ਹੁੰਦੇ ਹਨ ਤੇ ਡਰ ਹੁੰਦਾ ਹੈ!
......
ਨਾ ਗੱਲ ਕੱਲਕੱਤੇ ਦੀ.... ਗੱਲਾਂ ਤੇ ਫੈਲ ਰਹੀਆਂ ਨੇ ਹਨੇਰਗਰਦੀ ਹੈ... ਕਿਸ ਨੇ ਕਿਸ ਦਾ ਪ੍ਰਬੰਧ ਲਿਖਿਆ ਤੇ ਕੋਈ ਕਿੰਨੇ ਵਿੱਚ ਵਿਕਿਆ ਤੇ ਕਿਸ ਨੂੰ ਕਿਸ ਨੇ ਪਾਰ ਲੰਘਾਇਆ ਹੈ... ਸਭ ਜਾਣਦੇ ਤੇ ਪਹਿਚਾਣਦੇ ਹਨ.. ਪਰ ਚੁੱਪ ਹਨ।
ਇਨ੍ਹਾਂ ਵਿਚੋਂ ਕੋਈ ਸੇਵਾ ਮੁਕਤ ਤੇ ਕੋਈ ਦੇਹ ਮੁਕਤ ਹੋ ਗਿਆ। ਇਹ ਕਿੰਨੇ "ਡਾਕਟਰ" ਵਿਦਵਾਨ ਬਣ ਗਏ। ਕੁਝ ਪੰਜਾਬੀ ਸਾਹਿਤ ਦੇ ਥਾਣੇਦਾਰ ਬਣ ਕੇ ਕਵੀਆਂ/ਕਵਿੱਤਰੀਆਂ ਤੇ ਲੇਖਕਾਂ ਉਪਰ ਧੌਂਸ ਜਮਾਉਣ ਲੱਗੇ ਹਨ ਤੇ ਕਵਿਤਾ, ਗ਼ਜ਼ਲ, ਕਹਾਣੀ ਤੇ ਨਾਵਲ ਲ਼ਿਖਣ ਦੇ ਤਰੀਕੇ ਦੱਸਦੇ ਹਨ। ਇਨ੍ਹਾਂ ਵਿਚੋਂ 
ਕੁਝ ਕਵੀ ਹੋ ਗਏ... ਆਲੋਚਕ ਹੋ ਗਏ ਤੇ ਕੁਝ ਆਲੋਚਨਾ ਕਰਨ ਲੱਗੇ। ਇਕ ਵਾਰ ਇਕ ਵਿਦਵਾਨ ਮੇਰੇ ਨਾਲ ਇਸ ਕਰਕੇ ਲੜ/ਲੜੀ ਕਿ ਖ਼ਬਰ ਵਿੱਚ ਉਸ ਦੇ ਨਾਮ ਨਾਲ ਮੈਂ ਡਾਕਟਰ ਨੀਂ ਪਾਇਆ... ਮੈਨੂੰ ਹਾਜ਼ਰ ਸਰੋਤਿਆਂ ਨਾਲ ਸ਼ਾਮਲ ਕਰ ਦਿੱਤਾ।

''ਅਖੇ ਧਾਡਾ ਕੁੱਤਾ ਸਾਡੀ ਕਪਾਹ ਵਿੱਚ ਦੀ ਲੰਘ ਗਿਆ। ਅਗਲੇ ਨੂੰ ਪੁੱਛੇ... ਭਲਾ ਕੁੱਤਾ ਕੀ ਲੈ ਗਿਆ ?''
ਇਨ੍ਹਾਂ ਤੋਤਾ ਮਾਰਕਾ ਉਸਤਾਦਾਂ ਦੀ ਕਿਰਪਾ ਦੀ ਇਕ ਗੱਲ ਹੋਰ ਸੁਣ ਲਵੋ।
ਇਕ ਯੂਨੀਵਰਸਿਟੀ ਦਾ ਉਸਤਾਦ ਕਿਸੇ ਪਿੰਡ ਵਿਚ ਦੀ ਲੰਘਿਆ ਜਾਵੇ। ਅੱਗੇ ਇਕ ਬੰਦਾ ਗੱਡਾ ਲਈ ਆਵੇ। ਦੋਹਾਂ ਦੀ ਅੱਖ ਮਿਲੀ।

"ਪ੍ਰੋਫੈਸਰ ਸਾਬ੍ਹ ਸਾਸਰੀ ਕਾਲ।"
ਵਿਦਿਆਰਥੀ ਨੇ ਸਲਾਮ ਕੀਤੀ। 
ਤਾਂ ਅੱਗਿਓਂ ਪ੍ਰੋਫੈਸਰ ਨੇ ਪੁੱਛਿਆ"
''ਉਹ ਤੂੰ ਕਿਸੇ ਨੌਕਰੀ 'ਤੇ ਨੀ ਲੱਗਿਆ। ਗੱਡਾ ਲਈ ਆਉਂਦਾ, ਸਾਸਰੀ ਕਾਲ।"
ਅੱਗਿਓਂ ਵਿਦਿਆਰਥੀ ਕਹਿੰਦਾ- "ਜੀ ਹੋਰ ਤੁਹਾਡੇ ਪੜ੍ਹਾਏ ਜਹਾਜ਼ ਚਲਾਉਣਗੇ। ਗੱਡੇ ਹੀ ਹੱਕਣਗੇ।"

ਕੱਲਕੱਤੇ ਵਾਲੀ ਮਾਤਾ ਦੀ ਜੈ ਹੋਵੇ।

ਇਸੇ ਕਰਕੇ ਬੀਬੀ ਰਣਜੀਤ ਕੌਰ ਆਖਦੀ ਹੈ-
ਕਲਕੱਤਿਓ ਪੱਖੀ ਲਿਆਦੇ ਵੇ..
ਝਲੂੰਗੀ ਸਾਰੀ ਰਾਤ। 

ਬਾਕੀ ਤੁਸੀਂ ਆਪ ਸਿਆਣੇ ਹੋ... ਮਤੇ ਲਾਓ.. ਗੈਸ ਕਿਸ ਨੇ ਕੱਲਕੱਤਿਓਂ ਮੁੱਲ ਦੀ ਲਿਆਂਦੀ ਹੈ.... ਤੀਵੀਂ ਕਿ ਡਿਗਰੀ!

Politics
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ

ਦੂਜੀ ਲਹਿਰ ਦਾ ਆਖ ਕੇ, ਭਾਰਤ ਦੇ ਅੰਦਰ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਤਾਲਾਬੰਦੀ ਲਗਾਉਣ ਦੀ...

By ਗੁਰਪ੍ਰੀਤ ਸਿੰਘ
May 6, 2021
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ
ਸੱਚ ਬੋਲਿਆਂ ਭਾਂਬੜ ਮੱਚਦਾ...!

ਹੁਣ ਦਿੱਲੀ ਦੇ ਵਿੱਚ ਕਿਸਾਨ ਬੈਠੇ ਹਨ.. ਪਰ ਉਹ ਤੇ ਜ਼ਮੀਨਾਂ ਲਈ ਬੈਠੇ ਹਨ...ਤੁਹਾਡੇ ਕੋਲ ਗਵਾਉਣ ਲਈ ਜ਼ਮੀਰ ਤੋਂ ਬਿਨਾਂ ਕੀ ਹੈ... ਤੁਹਾਡੀ ਤੇ ਜ...

May 6, 2021
ਸੱਚ ਬੋਲਿਆਂ ਭਾਂਬੜ ਮੱਚਦਾ...!