Lyallpur (Faisalabad)

Faisalabad, Punjab, Pakistan
Lyallpur (Faisalabad)

Lyallpur (Faisalabad)

Faisalabad, Punjab, Pakistan

About

Lyallpur was developed as one of the first planned cities in British India by Lt. Governor James Lyall to be the headquarters of the Chenab Colony. In 1977, the Government of Pakistan changed the name to Faisalabad.

ਫ਼ੈਸਲਾਬਾਦ ਜਿਲ੍ਹਾ ਅਸਲ ਵਿੱਚ 1904 ਵਿੱਚ ਲਾਇਲਪੁਰ ਜਿਲ੍ਹੇ ਦੇ ਨਾਂਮ ਹੇਠ ਬਣਿਆ ਸੀ, ਇਹ ਪਹਿਲਾਂ ਝਾਂਗ ਜਿਲ੍ਹੇ ਦੀ ਤਹਿਸੀਲ ਸੀ। ਬਰਤਾਨਵੀ ਰਾਜ ਸਮੇਂ ਲਾਇਲਪੁਰ ਨਾਂਮ ਇੱਕ ਬਰਤਾਨਵੀ ਲਫ਼ਟੈਣ-ਗਵਰਨਰ ਸਰ ਜੇਮਸ ਬਰੌਡਵੁਡ ਲਾਇਲ ਦੇ ਨਾਂਮ ਕਰਕੇ ਰੱਖਿਆ ਗਿਆ ਸੀ। ਉਸਦਾ ਪਹਿਲਾ ਨਾਂਮ 'ਲਾਇਲ' ਵਰਤ ਕੇ ਅਤੇ ਸੰਸਕ੍ਰਿਤ ਭਾਸ਼ਾ ਦਾ 'ਪੁਰ' ਸ਼ਬਦ ਵਰਤ ਕੇ ('ਪੁਰ' ਸ਼ਬਦ ਦਾ ਅਰਥ ਸ਼ਹਿਰ ਹੁੰਦਾ ਹੈ) "ਲਾਇਲਪੁਰ" ਨਾਂਮ ਰੱਖਿਆ ਗਿਆ ਸੀ।

ਜਿਵੇਂ ਪਾਕਿਸਤਾਨ ਵਿੱਚ ਲਾਇਲਪੁਰ, ਕੈਂਬਲਪੁਰ, ਫੋਰਟਸੰਡਮਨ, ਮੌਂਟਗੋਮਰੀ ਅੰਗਰੇਜ਼ਾਂ ਨੇ ਬਣਾਏ। ਪਾਕਿਸਤਾਨ ਬਣਨ ਤੋਂ ਬਾਅਦ ਮਹਿਜ਼ ਇਹ ਹੋਇਆ ਕਿ ਇਨ੍ਹਾਂ ਦਾ ਨਾਮ ਬਦਲ ਕੇ ਫੈਜ਼ਲਾਬਾਦ,ਅਟਕ ਜ਼ੋਬ ਅਤੇ ਸਾਹੀਵਾਲ ਹੋ ਗਿਆ। ਪਰ ਕੀ ਨਾਮ ਬਦਲਣ ਨਾਲ ਨਾਮ ਯਾਦਾਂ ਵਿੱਚੋਂ ਖੁਰਚੇ ਵੀ ਜਾਂਦੇ ਹਨ। ਅੱਜ ਵੀ ਕੋਈ ਅੱਸੀ ਸਾਲਾਂ ਦਾ ਸਰਦਾਰ ਮਿਲਦਾ ਹੈ ਤਾਂ ਇਹੀ ਪੁਛਦਾ ਹੈ, ਮੇਰਾ ਲਾਇਲਪੁਰ ਕਿਵੇਂ ਹੈ?

ਮੈਂ ਜਦੋਂ ਉਸ ਨੂੰ ਦਸਦਾ ਹਾਂ ਕਿ ਲਇਲਪੁਰ ਹੁਣ ਫੈਸਲਾਬਾਦ ਹੋ ਗਿਆ ਹੈ ਤਾਂ ਸਰਦਾਰ ਕਹਿੰਦਾ ਹੈ ਫੈਸਲਾਬਾਦ ਤੁਹਾਨੂੰ ਮੁਬਾਰਕ ਸਾਡਾ ਤਾਂ ਲਾਇਲਪੁਰ ਹੀ ਹੈ।

1998 ਵਿੱਚ ਹੋਈ ਮਰਦਮਸ਼ੁਮਾਰੀ ਅਨੁਸਾਰ ਇਸ ਜਿਲ੍ਹੇ ਦੀ ਕੁੱਲ ਆਬਾਦੀ 3,029,547 ਸੀ, ਜਿਸ ਵਿੱਚੋਂ 42% ਲੋਕ ਫ਼ੈਸਲਾਬਾਦ ਵਿੱਚ ਰਹਿੰਦੇ ਹਨ। ਇਹ ਸ਼ਹਿਰ ਕਰਾਚੀ ਅਤੇ ਲਹੌਰ ਤੋਂ ਬਾਅਦ ਪਾਕਿਸਤਾਨ ਦਾ ਤੀਜ਼ਾ ਸਭ ਤੋਂ ਵੱਡਾ ਸ਼ਹਿਰ ਹੈ।

1982 ਵਿੱਚ ਟੋਭਾ ਟੇਕ ਸਿੰਘ ਜ਼ਿਲ੍ਹਾ ਫ਼ੈਸਲਾਬਾਦ ਤੋਂ ਵੱਖਰਾ ਜਿਲ੍ਹਾ ਬਣਾ ਦਿੱਤਾ ਗਿਆ ਸੀ। ਇੱਥੇ ਜਿਆਦਾਤਰ ਪੰਜਾਬੀ ਭਾਸ਼ਾ ਅਤੇ ਉਰਦੂ ਵਰਤੀ ਜਾਂਦੀ ਹੈ ਅਤੇ ਅੰਗਰੇਜ਼ੀ ਭਾਸ਼ਾ ਵੀ ਇੱਥੇ ਵਰਤ ਲਈ ਜਾਂਦੀ ਹੈ।

Sir James Broadwood Lyall GCIE KCSI (4 March 1838 – 4 December 1916) was a British administrator in the Imperial Civil Service who served as Lieutenant Governor of the Punjab between 1887 and 1892. From 1882 Lyall was instrumental in formulating what would become known as the Triple Project, a bold plan to transform 6,000,000 acres (2,400,000 ha) of desert into agricultural land through the development of canal colonies. As Lieutenant Governor he helped establish Lyallpur, one of the first planned cities in British India, as the headquarters of the Chenab Colony and which was named in his honour. Later a new district was created in the Colony, also named in his honour - Lyallpur district.

Location

Faisalabad, Punjab, Pakistan
Get directions