Mehdoodan (ਮਹਿਦੂਦਾਂ)

Mehdoodan , Fatehgarh Sahib, Punjab 140412, India
Mehdoodan (ਮਹਿਦੂਦਾਂ)

Mehdoodan (ਮਹਿਦੂਦਾਂ)

Mehdoodan , Fatehgarh Sahib, Punjab 140412, India

About

ਪਿੰਡ ਮਹਿਦੂਦਾਂ, ਕਸਬਾ ਚੁੰਨ੍ਹੀ ਅਤੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦਾ ਆਖ਼ਰੀ ਪਿੰਡ ਹੈ। ਪਿੰਡ ਦੇ ਬਜ਼ੁਰਗਾਂ ਦੇ ਮੁਤਾਬਿਕ, 1947 ਦੀ ਭਾਰਤ-ਪਾਕਿਸਤਾਨ ਵੰਡ ਤੋਂ ਪਹਿਲੋਂ ਇੱਥੇ ਮਹਿਦੂਦ ਖ਼ਾਨ ਨਾਂਅ ਦਾ ਜੱਟ ਮੁਸਲਮਾਨ ਰਹਿੰਦਾ ਸੀ, ਜਿਸ ਨੇ ਇਹ ਪਿੰਡ ਵਸਾਇਆ ਸੀ।

ਪਿੰਡ ਦਾ ਇਤਿਹਾਸ:

ਪਿੰਡ ਮਹਿਦੂਦਾਂ, ਕਸਬਾ ਚੁੰਨ੍ਹੀ ਅਤੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦਾ ਆਖ਼ਰੀ ਪਿੰਡ ਹੈ। ਪਿੰਡ ਦੇ ਬਜ਼ੁਰਗਾਂ ਦੇ ਮੁਤਾਬਿਕ, 1947 ਦੀ ਭਾਰਤ-ਪਾਕਿਸਤਾਨ ਵੰਡ ਤੋਂ ਪਹਿਲੋਂ ਇੱਥੇ ਮਹਿਦੂਦ ਖ਼ਾਨ ਨਾਂਅ ਦਾ ਜੱਟ ਮੁਸਲਮਾਨ ਰਹਿੰਦਾ ਸੀ, ਜਿਸ ਨੇ ਇਹ ਪਿੰਡ ਵਸਾਇਆ ਸੀ। ਭਾਰਤ-ਪਾਕਿਸਤਾਨ ਵੰਡ ਵੇਲੇ ਮਹਿਦੂਦ ਖ਼ਾਨ ਆਪਣੇ ਪਰਿਵਾਰ ਸਮੇਤ ਲਹਿੰਦੇ ਪੰਜਾਬ ਵਿੱਚ ਚਲਾ ਗਿਆ ਅਤੇ ਲਹਿੰਦੇ ਪੰਜਾਬ ਤੋਂ ਜਿਹੜੇ ਪੰਜਾਬੀ ਉੱਜੜ ਕੇ ਆਏ, ਉਹ ਆ ਕੇ ਇੱਥੇ ਮਹਿਦੂਦ ਪਿੰਡ ਵਿੱਚ ਵੱਸ ਗਏ। ਇਸ ਵੇਲੇ ਪਿੰਡ ਵਿੱਚ ਵੱਖ ਵੱਖ ਜਾਤਾਂ ਅਤੇ ਧਰਮਾਂ ਦੇ ਲੋਕ ਭਾਈਚਾਰਕ ਸਾਂਝ ਬਣਾ ਕੇ ਰਹਿ ਰਹੇ ਹਨ।

ਉੱਘੀਆਂ ਸ਼ਖ਼ਸੀਅਤਾਂ

ਪੁਲਿਸ ਮੁਲਾਜ਼ਮ ਅਮਰੀਕ ਸਿੰਘ, ਪੁਲਿਸ ਮੁਲਾਜ਼ਮ, ਬਲਦੇਵ ਸਿੰਘ, ਮਾਸਟਰ ਅਜਮੇਰ ਸਿੰਘ, ਜਰਨੈਲ ਸਿੰਘ, ਗੁਰਪਾਲ ਸਿੰਘ, ਪ੍ਰਸਿੱਧ ਖਿਡਾਰੀ ਹਰਿੰਦਰ ਸਿੰਘ, ਪੁਲਿਸ ਮੁਲਾਜ਼ਮ ਰਣਜੀਤ ਸਿੰਘ, ਸਮਾਜ ਸੇਵੀ ਰਣਧੀਰ ਸਿੰਘ ਧੀਰਾ ਆਦਿ।

ਸਹੂਲਤਾਂ:

ਪਿੰਡ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ, ਪਾਰਕ, ਫ਼ਿਰਨੀ, ਪੱਕੀਆਂ ਗਲੀਆਂ, ਸੀਵਰੇਜ ਸਿਸਟਮ ਆਦਿ।

ਮੰਗਾਂ

ਪਿੰਡ ਵਾਸੀਆਂ ਮੁਤਾਬਿਕ, ਪਿੰਡ ਦੇ ਸ਼ਮਸ਼ਾਨਘਾਟ ਲਈ ਸ਼ੈੱਡ ਅਤੇ ਚਾਰਦੀਵਾਰੀ, ਪੰਚਾਇਤ ਘਰ ਦਾ ਨਵੀਨੀਕਰਨ, ਸਟਰੀਟ ਲਾਈਟਾਂ, ਮੋਬਾਈਲ ਡਿਸਪੈਂਸਰੀ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਮਛਲੀ ਕਲਾਂ ਤੋਂ ਚੁੰਨ੍ਹੀ ਵਿਖੇ ਤਾਕਖ਼ਾਨਾ ਤਬਦੀਲ ਕਰਨ ਦੀ ਲੋੜ, ਐਸਵਾਈਐਲ ਨਹਿਰ ਦੇ ਜੰਗਲ ਦੇ ਜਾਨਵਰਾਂ ਨਾਲ ਖੇਤਾਂ ਦੇ ਹੁੰਦੇ ਨੁਕਸਾਨ ਨੂੰ ਰੋਕਣ ਦੀ ਲੋੜ ਹੈ।


This village is in the Malwa region of Punjab. It belongs to Bassi Pathana development block of the Fatehgarh Sahib district. Demographics - Population includes 295 males and 279 female residents. Out of the total population of 574 residents 411 are registered as scheduled caste. For land use out of the total 109 hectares 97 hectares are cultivated by 97 tubewells.

Location

Mehdoodan , Fatehgarh Sahib, Punjab 140412, India
Get directions