Sher Khanwala (ਸ਼ੇਰ ਖਾਨ ਵਾਲਾ)

Sher Khanwala, Firozpur, Punjab 152004, India
Sher Khanwala (ਸ਼ੇਰ ਖਾਨ ਵਾਲਾ)

Sher Khanwala (ਸ਼ੇਰ ਖਾਨ ਵਾਲਾ)

Sher Khanwala, Firozpur, Punjab 152004, India

About

ਪਿੰਡ ਸ਼ੇਰ ਖ਼ਾਂ ਦਾ ਨਾਂਅ ਸੁਲਤਾਨ ਖ਼ਾਂ ਜਗੀਰਦਾਰ ਦੇ ਵੱਡੇ ਮੁੰਡੇ ਸ਼ੇਰ ਖ਼ਾਂ ਦੇ ਨਾਂਅ ਤੋਂ ਪਿਆ, ਜਦੋਂਕਿ ਸੁਲਤਾਨ ਖ਼ਾਂ ਦੇ ਛੋਟੇ ਮੁੰਡੇ ਅਤੇ ਲੜਕੀ ਦੇ ਨਾਂਅ ਤੋਂ ਵੀ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਅਧੀਨ ਪਿੰਡ ਮੌਜੂਦ ਹਨ, ਜੋ ਨਾਜ਼ੂ ਸ਼ਾਹ ਅਤੇ ਮਿਸ਼ਰੀ ਦੇ ਨਾਂਅ ਤੋਂ ਜਾਣੇ ਜਾਂਦੇ ਹਨ।

ਪਿੰਡ ਦਾ ਇਤਿਹਾਸ:

ਪਿੰਡ ਸ਼ੇਰ ਖ਼ਾਂ, ਫ਼ਿਰੋਜ਼ਪੁਰ-ਜ਼ੀਰਾ ਰੋਡ 'ਤੇ ਸਥਿਤ ਹੈ। ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ, ਸੁਲਤਾਨ ਖ਼ਾਂ ਜਗੀਰਦਾਰ ਦੀ ਇੱਕ ਲੜਕੀ ਅਤੇ ਦੋ ਲੜਕੇ ਸਨ। ਵੱਡੇ ਲੜਕੇ ਦਾ ਨਾਂਅ ਸ਼ੇਰ ਖ਼ਾਂ, ਛੋਟੇ ਲੜਕੇ ਦਾ ਨਾਂਅ ਨਾਜ਼ੂ ਸ਼ਾਹ ਅਤੇ ਲੜਕੀ ਦਾ ਨਾਂਅ ਮਿਸ਼ਰੀ ਸੀ। ਪਿੰਡ ਸ਼ੇਰ ਖ਼ਾਂ ਦਾ ਨਾਂਅ ਸੁਲਤਾਨ ਖ਼ਾਂ ਜਗੀਰਦਾਰ ਦੇ ਵੱਡੇ ਮੁੰਡੇ ਸ਼ੇਰ ਖ਼ਾਂ ਦੇ ਨਾਂਅ ਤੋਂ ਪਿਆ, ਜਦੋਂਕਿ ਸੁਲਤਾਨ ਖ਼ਾਂ ਦੇ ਛੋਟੇ ਮੁੰਡੇ ਅਤੇ ਲੜਕੀ ਦੇ ਨਾਂਅ ਤੋਂ ਵੀ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਅਧੀਨ ਪਿੰਡ ਮੌਜੂਦ ਹਨ, ਜੋ ਨਾਜ਼ੂ ਸ਼ਾਹ ਅਤੇ ਮਿਸ਼ਰੀ ਦੇ ਨਾਂਅ ਤੋਂ ਜਾਣੇ ਜਾਂਦੇ ਹਨ। ਇਸ ਪਿੰਡ ਵਿੱਚ 1947 ਦੇ ਭਾਰਤ-ਪਾਕਿਸਤਾਨ ਬਟਵਾਰੇ ਵੇਲੇ ਪਾਕਿਸਤਾਨ ਤੋਂ ਜ਼ਿਆਦਾ ਲੋਕ ਆ ਕੇ ਇੱਥੇ ਵਸੇ ਸਨ। ਬਜ਼ੁਰਗਾਂ ਮੁਤਾਬਿਕ, ਪਹਿਲੋਂ ਤਾਂ ਪਿੰਡ ਵਿੱਚ ਸਿਰਫ਼ ਕੰਬੋਜ ਬਿਰਾਦਰੀ ਹੀ ਰਹਿੰਦੀ ਸੀ, ਜਦੋਂਕਿ ਮੌਜੂਦਾ ਵਕਤ ਵਿੱਚ, ਪਿੰਡ ਵਿੱਚ ਹਰ ਧਰਮ ਅਤੇ ਜਾਤ ਦੇ ਨਾਲ ਸਬੰਧਿਤ ਲੋਕ ਭਾਈਚਾਰਕ ਸਾਂਝ ਬਣਾ ਕੇ ਰਹਿ ਰਹੇ ਹਨ।

ਉੱਘੀਆਂ ਪ੍ਰਮੁੱਖ ਸ਼ਖ਼ਸੀਅਤਾਂ

ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ 7 ਪੁਸਤਕਾਂ ਪਾਉਣ ਵਾਲੇ ਪੰਜਾਬੀ ਲਿਖਾਰੀ ਅਤੇ ਅਧਿਆਪਕ ਅਮਰੀਕ ਸਿੰਘ ਸ਼ੇਰ ਖ਼ਾਂ, ਜਗਜੀਤ ਸਿੰਘ ਸਾਬਕਾ ਡਾਇਰੈਕਟਰ ਮਾਰਕਫੈੱਡ ਪੰਜਾਬ, ਮਾਸਟਰ ਰੇਸ਼ਮ ਸਿੰਘ, ਮਾਸਟਰ ਆਤਮਾ ਸਿੰਘ ਅਤੇ ਸੁਰਜੀਤ ਸਿੰਘ ਫ਼ੌਜੀ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਹਨ।

ਪਿੰਡ ਵਿੱਚ ਮਿਲਦੀਆਂ ਸਹੂਲਤਾਂ

ਪਿੰਡ ਸ਼ੇਰ ਖ਼ਾਂ ਦੇ ਵਿੱਚ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਇੱਕ ਸਰਕਾਰੀ ਪ੍ਰਾਇਮਰੀ ਸਕੂਲ, ਇੱਕ ਨਿੱਜੀ ਸਕੂਲ, ਦੋ ਆਂਗਣਵਾੜੀ ਕੇਂਦਰ, ਕਮਿਊਨਿਟੀ ਹੈਲਥ ਸੈਂਟਰ, ਸੇਵਾ ਕੇਂਦਰ, ਡਾਕਘਰ, ਬੈਂਕ, ਖੇਡ ਸਟੇਡੀਅਮ, ਸਰਕਾਰੀ ਰਾਸ਼ਨ ਡੀਪੂ, ਪਸ਼ੂ ਡਿਸਪੈਂਸਰੀ, ਬੱਸ ਸਟੈਂਡ, ਕੋਆਪ੍ਰੇਟਿਵ ਸੁਸਾਇਟੀ, ਅਨਾਜ ਮੰਡੀ, ਤੋਂ ਇਲਾਵਾ ਕਰੀਬ 400 ਦੁਕਾਨਾਂ ਦਾ ਵਿਸ਼ਾਲ ਬਾਜ਼ਾਰ ਪਿੰਡ ਵਿੱਚ ਬਣਿਆ ਹੋਇਆ ਹੈ, ਜੋ ਇਲਾਕੇ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ।

ਪਿੰਡ ਦੀਆਂ ਮੰਗਾਂ

ਪਿੰਡ ਵਾਸੀਆਂ ਦੀ ਮੰਗ ਹੈ ਕਿ ਖੇਡ ਸਟੇਡੀਅਮ ਦੇ ਟਰੈਕ ਨੂੰ ਵੱਡਾ ਕਰਿਆ ਜਾਵੇ, ਗਲੀਆਂ ਨਾਲੀਆਂ ਅਤੇ ਪੱਕੀ ਫਿਰਨੀ ਦਾ ਕੰਮ ਪੂਰਾ ਕਰਿਆ ਜਾਵੇ, ਪਸ਼ੂ ਹਸਪਤਾਲ ਅਤੇ ਮਨੁੱਖੀ ਸਿਹਤ ਕੇਂਦਰ ਵਿੱਚ ਡਾਕਟਰਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ।

ਪਿੰਡ ਦੇ ਮੁੱਖ ਕਿੱਤੇ

ਪਿੰਡ ਦੇ ਜ਼ਿਆਦਾਤਰ ਲੋਕ, ਖੇਤੀਬਾੜੀ ਦੇ ਨਾਲ ਜੁੜੇ ਹੋਏ ਹਨ ਅਤੇ ਇਸ ਤੋਂ ਇਲਾਵਾ ਪਿੰਡ ਦੇ ਲੋਕ ਡੇਅਰੀ ਪਾਲਨ ਦਾ ਧੰਦਾ ਕਰਦੇ ਹਨ।

This village is in the Malwa region of Punjab. It belongs to Ghall Khurd development block of the Firozpur district. Demographics - Population includes 1502 males and 1312 female residents. Out of the total population of 2814 residents 943 are registered as scheduled caste. For land use out of the total 381.59 hectares 337.18 hectares are cultivated by 6.64 tubewells.

Location

Sher Khanwala, Firozpur, Punjab 152004, India
Get directions